ਮਾਮਲਾ ਨਾਭਾ ਦੇ ਪਿੰਡ ਬੋਹੜੇਸੇਫ਼ਾਂ ਦਾ ਹੈ। ਜਿੱਥੇ ਮੋਟਰਸਾਈਕਲ 'ਤੇ ਪਤੀ ਪਤਨੀ ਆਪਣੇ ਦੋਨਾਂ ਬੱਚਿਆਂ ਦੇ ਨਾਲ ਦਵਾਈ ਲੈਣ ਜਾ ਰਹੇ ਸੀ, ਕਿ ਪਿੱਛੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੌਕੇ 'ਤੇ ਹੀ ਕਮਲਜੀਤ ਦੀ ਮੌਤ ਹੋ ਗਈ ਅਤੇ ਦੋਨੋਂ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।